ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾ ਕੇ ਸੁਚਾਰੂ ਕੰਮਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਵੀਡੀਓ ਕਾਨਫ਼ਰੰਸ ਕਰਵਾਈ ਗਈ !

0
27

ਫਿਰੋਜਪੁਰ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾ ਕੇ ਸੁਚਾਰੂ ਕੰਮਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਚਲਾਈ ਜਾ ਰਹੇ ਬਡੀ ਪ੍ਰੋਗਰਾਮ ਤਹਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਮਨਪ੍ਰੀਤ ਸਿੰਘ ਪ੍ਰਿੰਸੀਪਲ ਪੋਲੀਵਿੰਗ ਦੀ ਅਗਵਾਈ ਵਿਚ ਜ਼ਿਲ੍ਹਾ ਫਾਜ਼ਿਲਕਾ ਦੀਆਂ ਬਹੁ ਤਕਨੀਕੀ ਸੰਸਥਾਵਾਂ ਨਾਲ

ਵੀਡੀਓ ਕਾਨਫ਼ਰੰਸ ਕਰਵਾਈ ਗਈ ! ਇਸ ਕਾਨਫ਼ਰੰਸ ਵਿੱਚ ਜ਼ਿਲ੍ਹੇ ਦੀਆਂ ਵੀ ਬਹੁ-ਤਕਨੀਕੀ ਸੰਸਥਾਵਾਂ ਅਤੇ ਫਾਰਮੇਸੀ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੇ ਹਿੱਸਾ ਲਿਆ ! ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਕਿਹਾ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ ਜਿਸ ਕਰਕੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵੱਲ ਜਾਣ ਤੋਂ ਗੁਰੇਜ਼ ਕਰਨ ਵੱਲ ਪ੍ਰੇਰਿਤ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ

ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾਮੁਕਤ ਪੰਜਾਬ ਦਾ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ! ਇਸ ਮੌਕੇ ਸਾਰੇ ਬਡੀ ਪ੍ਰੋਗਰਾਮ ਅਫ਼ਸਰਾਂ ਨੂੰ ਆਪੋ ਆਪਣੇ ਕਾਲਜਾਂ ਵਿੱਚ ਵੀ ਅਜਿਹੀਆਂ ਕਾਨਫ਼ਰੰਸ ਕਰਵਾਉਣ ਲਈ ਕਿਹਾ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪਿੰਡਾਂ ਵਿੱਚ ਘਰ ਘਰ ਜਾ ਕੇ ਨਸ਼ਿਆਂ ਦੇ ਨੁਕਸਾਨ ਬਾਰੇ

ਜਾਣਕਾਰੀ ਦਿੱਤੀ ਗਈ ! ਜਿਸ ਦੇ ਚੱਲਦਿਆਂ ਯੂਨੀਵਰਸਿਟੀ ਦੇ ਨੋਡਲ ਅਫਸਰ ਰਜਨੀਸ਼ ਕੁਮਾਰ ਵਲੋਂ ਕਾਲਜ ਦੇ ਪ੍ਰੋਫ਼ੈਸਰ ਇੰਦਰਜੀਤ ਸਿੰਘ ਗਿੱਲ, ਮੈਡਮ ਸੋਨਿਕਾ ਜਿੰਦਲ, ਪ੍ਰੋਫ਼ੈਸਰ ਨਵਤੇਜ ਘੁੰਮਣ ਅਤੇ ਕੁਲਬੀਰ ਸਿੰਘ ਦੇ ਸਹਿਯੋਗ ਨਾਲ ਕਾਨਫਰੰਸ ਕਰਵਾਈ ਗਈ ! ਜਿਸ ਦੀ ਸ਼ਲਾਘਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੂਟਾ ਸਿੰਘ ਸਿੱਧੂ, ਡਾਇਰੈਕਟਰ ਟੀ ਐਸ ਸਿੱਧੂ ਅਤੇ ਰਜਿਸਟਰਾਰ ਜਤਿੰਦਰ ਕੁਮਾਰ ਅਗਰਵਾਲ ਜੀ ਨੇ ਕੀਤੀ !

Report : Ashok Bhardwaj

LEAVE A REPLY

Please enter your comment!
Please enter your name here