ਘਰ ਵਾਪਸੀ (ਰਿਟਾਇਰ) ਜਾਂ ਟਰਾਂਸਫਰ ਡਾਕਟਰਾ ਨੂੰ ਵੀ ਦਿਖਾ ਰਿਹਾ ਹਾਜਰ

ਪਿਛਲੇ ਦੋ ਸਾਲਾਂ ਤੋਂ ਕੋਈ ਵੀ ਨਹੀ ਲੈ ਰਿਹਾ ਇਸਦੀ ਸਾਰ

ਫਿਰੋਜ਼ਪੁਰ 3 ਫਰਵਰੀ (ਅਸ਼ੋਕ ਭਾਰਦਵਾਜ) ਵੈਸੇ ਤਾਂ ਹਰ ਵੇਲੇ ਸੁਰਖੀਆਂ ਚ ਰਹਿੰਦਾ ਹੈ ਫਿਰੋਜ਼ਪੁਰ ਦਾ ਸਿਵਲ ਹਸਪਤਾਲ ਉਹ ਚਾਹੇ ਸਿਹਤ ਸੇਵਾਵਾਂ ਹੋਣ ਜਾਂ ਲੋਕ ਹਿੱਤ ਸਹੂਲਤਾਂ ਪਰ ਸਰਕਾਰ ਵਲੋਂ ਇਥੇ ਆਏ ਹਰ ਮਰੀਜ ਨੂੰ ਡਾਕਟਰੀ ਸਹੂਲਤਾਂ ਲਈ ਡਾਕਟਰੀ ਪੁੱਛ ਗਿੱਛ ਲਈ ਸਾਇਨ ਬੋਰਡ ਲਗਾਇਆ ਗਿਆ ਸੀ ਤਾਂ ਕਿ ਇਥੇ ਆਏ ਹਰ ਮਰਜੀ ਨੂੰ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉ ਕਿ ਹਾਜਰੀ ਬੋਰਡ ਤੇ ਡਾਕਟਰ ਹਾਜਰ ਜਾਂ ਛੁੱਟੀ ਤੇ ਹੋਣ ਤੋ ਇਲਾਵਾ ਕਿਸ ਬਿਮਾਰੀ ਨਾਲ ਸੰਬੰਧਤ ਹੈ ਉਹ ਸਭ ਕੁਝ ਲਿਖਿਆ ਗਿਆ ਹੈ। ਜਿਸ ਨੂੰ ਕਿ ਹਰ ਰੋਜ ਵਿਭਾਗ ਵਲੋਂ ਅਪਡੇਟ ਕੀਤਾ ਜਾਂਦਾ ਸੀ ਪਰ ਹੁਣ ਇਹ ਬੋਰਡ ਕੰਧ ਤੇ ਲੱਗਾ ਹੋਇਆ ਹੀ ਦਿਖਾਈ ਦੇ ਰਿਹਾ ਕਿਉਕਿ ਮਹਿਕਮੇ ਦੇ ਕਿਸੇ ਵੀ ਕਰਮਚਾਰੀ ਵਲੋਂ ਇਸ ਨੂੰ ਰੋਜਾਨਾ ਦੇਖਣਾ ਜਰੂਰੀ ਨਹੀਂ ਸਮਝਿਆ ਗਿਆ। ਇੱਕ ਗੱਲ ਦੀ ਬੜੀ ਚਿੰਤਾ ਤੇ ਹੈਰਾਨੀ ਹੋ ਰਹੀ ਕਿ ਜੋ ਡਾਕਟਰ ਇਥੋ ਰਿਟਾਇਰਡ ਹੋ ਕੇ ਘਰ ਵਾਪਿਸ ਜਾ ਚੁੱਕੇ ਹਨ ਜਾਂ ਜਿੰਨਾ ਦੀ ਇਥੋ ਬਦਲੀ ਹੋ ਚੁੱਕੀ ਹੈ ਉਹਨਾਂ ਸਭ ਦਾ ਨਾਮ ਹਜੇ ਵੀ ਹਾਜਰੀ ਬੋਰਡ ਤੇ ਲਿਖਿਆ ਹੋਇਆ ਹੈ। ਇਸ ਤੋ ਸਾਬਤ ਹੁੰਦਾ ਹੈ ਕਿ ਸਰਕਾਰੀ ਪੈਸੇ ਦੀ ਕਿਵੇ ਦੁਰਵਰਤੋਂ ਹੁੰਦੀ ਹੈ ਕਿਉਂਕਿ ਪੈਸੇ ਲੱਗ ਕੇ ਸਰਕਾਰੀ ਚੀਜਾਂ ਤਾਂ ਬਣ ਜਾਂਦੀਆਂ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਕਰਨ ਤੋ ਹਰ ਕੋਈ ਭੱਜਦਾ ਹੈ ਕੋਈ ਵੀ ਇਸ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਨਹੀ ਹੁੰਦਾ। ਜੇਕਰ ਇਸ ਸੰਬੰਧੀ ਸਿਵਲ ਸਰਜਨ ਮੈਡਮ ਰਜਿੰਦਰ ਰਾਜ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬੋਰਡ ਸੰਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਇਸ ਬੋਰਡ ਦੀ ਸਾਂਭ ਸੰਭਾਲ ਲਈ ਜਿਸਦੀ ਵੀ ਡਿਊਟੀ ਲਗਾਈ ਗਈ ਹੈ ਉਸ ਨੂੰ ਆਪਣੀ ਡਿਊਟੀ ਪ੍ਰਤੀ ਕੁਤਾਹੀ ਵਰਤਨ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here