ਪਿੰਡ-ਸਿੰਘਾਵਾਲਾ ਤੋਂ ਚੰਦਨਵਾਂ ਅਤੇ ਜੈਮਲਵਾਲਾ ਜਾਂਦੀ ਸੜਕ ਦਾ ਬੁਰਾ ਹਾਲ ਪ੍ਰਸ਼ਾਸਨ ਬੇਖਬਰ

0
7

ਮੋਗਾ: ਕੈਪਟਨ

ਪਿੰਡ-ਸਿੰਘਾਵਾਲਾ ਤੋਂ ਚੰਦਨਵਾਂ ਅਤੇ ਜੈਮਲਵਾਲਾ ਜਾਂਦੀ ਸੜਕ ਦਾ ਬੁਰਾ ਹਾਲ ਪ੍ਰਸ਼ਾਸਨ ਬੇਖਬਰ

(ਸਮਾਜ ਸੇਵੀ ਕਪਿਲ ਮਿੱਤਲ ਅਤੇ ਵਿਸ਼ੇਸ਼ ਖੇੜਾ ਨੇ ਚੀਫ ਇੰਜੀਨੀਅਰ ਪੀ.ਡਬਲਯੂ.ਡੀ(ਬੀ ਐਂਡ ਆਰ) ਨੂੰ ਪੱਤਰ ਲਿੱਖ ਕੇ ਇਸ ਸੜਕ ਦੀ ਮਾੜੀ ਹਾਲਤ ਵਿੱਚ ਸੁਧਾਰ ਕਰਨ ਦੀ ਲਗਾਈ ਗੁਹਾਰ)

ਸਮੇਂ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਹਰ ਮੁੱਢਲੀਆਂ ਮੁਹਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ !ਜੇ ਗੱਲ ਕਰੀਏ ਤਾਂ ਇਹਨਾਂ ਦਾਅਵਿਆਂ ਤੇ ਉਸ ਵੇਲੇ ਸਵਾਲੀਆ ਨਿਸ਼ਾਨ ਲੱਗਦੇ ਹਨ ਜੋ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰਨ ਦੇ ਬਾਵਜੂਦ ਵੀ ਨਿਰਾਸ਼ ਹੋਣਾ ਪੈਂਦਾ ਹੈ ਅਜਿਹਾ ਉਦਾਹਰਣ ਮੋਗਾ-ਕੋਟਕਪੂਰਾ ਰੋਡ ਤੇ ਸਥਿਤ ਪਿੰਡ ਸਿੰਘਾਵਾਲਾ ਤੋਂ ਪਿੰਡ ਚੰਦ ਨਵਾਂ, ਜੈਮਲਵਾਲਾ ਅਤੇ ਨੇੜਲੇ ਫ਼ਰੀਦਕੋਟ ਨੂੰ ਮਿਲਾਉਣ ਵਾਲੀ ਖਸਤਾ ਹਾਲ ਲਿੰਕ ਸੜਕ ਦੇ ਰਹੀ ਘਟਨਾਵਾਂ ਨੂੰ ਅੰਜਾਮ! ਹਰਪ੍ਰੀਤ ਸਿੰਘ ਬਰਾੜ ਸਰਪੰਚ, ਚੰਦ ਨਵਾਂ ਵੱਲੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਖਸਤਾ ਹਾਲ ਸੜਕ ਦੀ ਮੁਰੰਮਤ ਕਰਵਾਉਣ ਲਈ ਬੇਨਤੀ ਵੀ ਕੀਤੀ ਗਈ ਹੈ ਅਤੇ ਵਿਭਾਗੀ ਅਧਿਕਾਰੀਆਂ ਨੂੰ ਵੀ ਨਿੱਜੀ ਤੋਰ ਤੇ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਸੜਕ ਦੀ ਉਸਾਰੀ ਲਈ ਅਪੀਲ ਕੀਤੀ ਜਾ ਚੁੱਕੀ ਹੈ! ਇਸ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ ਹੈ ਅਤੇ ਇਹ ਖਸਤਾਹਾਲ ਡੂੰਘੇ ਟੋਇਆਂ ਵਾਲੀ ਇਹ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਮੋਗਾ-ਕੋਟਕਪੂਰਾ ਦੇ ਸਿੰਘਾਵਾਲਾ ਤੋਂ ਪਿੰਡ ਚੰਦਨਵਾਂ ਅਤੇ ਪਿੰਡ-ਜੈਮਲਵਾਲਾ ਨੂੰ ਜਾਂਦੀ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੈ ਕਿ ਸਮੂਹ ਪਿੰਡ ਵਾਸੀ ਪਰੇਸ਼ਾਨ ਹਨ ।ਪਿੰਡ ਚੰਦਨਵਾਂ ਦੇ ਵਾਸੀ ਇਕਬਾਲ ਸਿੰਘ ਬਰਾੜ,ਜਗਰੂਪ ਸਿੰਘ, ਕੁੱਕੂ ਬਰਾੜ ਅਤੇ ਗੁਰਜੰਟ ਸਿੰਘ ਜੰਟੀ ਨੇ ਦੱਸਿਆ ਕਿ ਇਹ ਸੜਕ ਦੀ ਹਾਲਤ ਹੁਣ ਬਹੁਤ ਮਾੜੀ ਹੋ ਚੁੱਕੀ ਹੈ,ਇੱਕ ਤਾਂ ਇਹ ਸੜਕ ਮਸਾਂ ਬਣੀ ਸੀ,ਇਸ ਸੜਕ ਦਾ ਸਭ ਤੋਂ ਵੱਡਾ ਖਰਾਬ ਹੋਣ ਦਾ ਕਾਰਨ ਹੈ ਕਿ ਵੱਡੇ ਟਰੱਕ ਅਤੇ ਟਰਾਲੇ ਪਿੰਡ ਚੰਦਪੁਰਾਨਣੇ ਵਿਖੇ ਬਣੇ ਟੋਲ ਤੇ ਪਰਚੀ ਬਚਾਉਣ ਵਾਸਤੇ ਇਸ ਲਿੰਕ ਰੋਡ ਤੋਂ ਗੱਡੀਆਂ ਲੈ ਕੇ ਜਾਂਦੇ ਹਨ, ਓਵਰਲੋਡ ਗੱਡੀਆਂ ਹੋਣ ਕਾਰਨ ਸੜਕ ਦਾ ਸੱਤਿਆਨਾਸ਼ ਹੋ ਚੁੱਕਾ ਹੈ ।ਪਿੰਡ ਦੀਆਂ ਮਹਿਲਾਵਾਂ ਸ਼੍ਰੀਮਤੀ ਬਲਜੀਤ ਕੌਰ,ਮਨਪ੍ਰੀਤ ਕੌਰ,ਸੁਖਦੀਪ ਕੌਰ,ਵੀਰਪਾਲ ਕੌਰ,ਸੁਖਵਿੰਦਰ ਕੌਰ,ਜਸਵਿੰਦਰ ਕੌਰ,ਕੁਲਵਿੰਦਰ ਕੌਰ ਆਦਿ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪਿੰਡ ਚੰਦਨਵਾਂ ਤੋਂ ਪਿੰਡ ਜੈਮਲਵਾਲਾ ਗੁਰੁਦੁਆਰਾ ਛੇਵੀਂ ਪਾਤਸ਼ਾਹੀ ਗੁਰੂਸਰ ਜੈਮਲਵਾਲਾ ਵਿਖੇ ਮੱਥਾ ਟੇਕਣ ਜਾਂਦੀਆਂ ਹਨ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਟੂ- ਵਹੀਲਰ ਦਾ ਬਹੁਤ ਦੂਰ ਦੀ ਗੱਲ ਇਸ ਸੜਕ ਤੇ ਪੈਦਲ ਚੱਲਣਾ ਵੀ ਬਹੁਤ ਔਖਾ ਹੈ ।ਪਿੰਡ ਸਿੰਘਾਵਾਲਾ ਤੋਂ ਆਉਂਦੇ ਹੋਏ ਇਸ ਲਿੰਕ ਰੋਡ ਤੇ ਇੱਕ ਲੁੱਕ ਪਲਾਂਟ ਹੈ ਅਤੇ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਆਰ.ਐਮ.ਜੇ ਪਬਲਿਕ ਸਕੂਲ ਸਥਿੱਤ ਹੈ , ਇਹਨਾਂ ਸਕੂਲਾਂ ਵਾਲਿਆਂ ਨੇ ਵੀ ਪਰੇਸ਼ਾਨੀ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਸਕੂਲ ਦੀਆਂ ਗੱਡੀਆਂ ਇੰਨੀ ਮਾੜੀ ਹਾਲਤ ਸੜਕ ਕਰਕੇ ਰੋਜ਼ਾਨਾ ਡੈਮੇਜ ਹੁੰਦੀਆਂ ਹਨ ਅਤੇ ਸਕੂਲ ਵਿੱਚ ਆਪਣੇ-ਆਪਣੇ ਵਾਹਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਕਸ ਨੰਬਰ 1 ਗ੍ਰਾਮ ਪੰਚਾਇਤ ਅਤੇ ਸਮਾਜਸੇਵੀ ਵਿਸ਼ੇਸ਼ ਖੇੜਾ ਅਤੇ ਕਪਿਲ ਮਿੱਤਲ ਨੇ ਦੱਸਿਆ ਕਿ ਚੀਫ ਇੰਜੀਨੀਅਰ ਪੀ.ਡਬਲਯੂ.ਡੀ(ਬੀ ਐਂਡ ਆਰ) ਨੂੰ ਜਿੰਨੀ ਵਾਰ ਵੀ ਉਨਾਂ ਨੇ ਪੱਤਰ ਲਿਖਿਆ, ਉਹਨਾਂ ਨੇ ਪੱਕਾ ਜਵਾਬ ਬਣਾ ਕੇ ਰੱਖਿਆ ਹੋਇਆ ਹੈ, ਉਹ ਹਰ ਵਾਰੀ ਲਿਖ ਕੇ ਭੇਜ ਦਿੰਦੇ ਹਨ ਕਿ ਇਸ ਸੜਕ ਦੀ ਲੰਬਾਈ 8.10 ਕਿਲੋਮੀਟਰ ਹੈ ਅਤੇ ਕੰਮ ਜਲਦ ਹੀ ਕਰਵਾ ਦਿੱਤਾ ਜਾਵੇਗਾ ,ਪਰ ਹਾਲੇ ਤੱਕ ਕੋਈ ਕੰਮ ਨਹੀਂ ਹੋਇਆ, ਉਹਨਾਂ ਨੇ ਅਖੀਰਲੀ ਚਿੱਠੀ ਜਿਸ ਦਾ ਨੰਬਰ 20200017996 ਹੈ ਮਿਤੀ 18.12.2020 ਨੂੰ ਲਿਖੀ ਸੀ ਜਿਸ ਦਾ ਇਹੀ ਜਵਾਬ ਬਣ ਕੇ ਆਇਆ ਹੈ! ਸ਼੍ਰੀ ਕਪਲ ਮਿੱਤਲ ਨੇ ਦੱਸਿਆ ਕਿ ਉਹਨਾਂ ਨੇ ਪੱਤਰ ਵਿੱਚ ਇਹ ਵੀ ਲਿਖ ਦਿੱਤਾ ਕਿ ਜੇਕਰ ਮਹਿਕਮਾ ਸੜਕ ਨਹੀਂ ਬਣਾ ਸਕਦਾ ਤਾਂ ਸਾਰੀ ਸੜਕ ਪੱਟ ਕੇ ਕੱਚੀ ਕਰ ਦੇਵੇ ਤਾਂ ਕਿ ਲੋਕਾਂ ਨੂੰ ਨਵੀ ਸੜਕ ਦੀ ਕੋਈ ਉਮੀਦ ਨਾ ਰਹੇ । ਇਸ ਲਈ ਉਹਨਾਂ ਮੋਗਾ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਸੰਬੰਧਤ ਮਹਿਕਮੇ ਨੂੰ ਆਦੇਸ਼ ਦੇ ਕੇ ਇਹ ਸੜਕ ਦੁਬਾਰਾ ਬਣਵਾਈ ਜਾਵੇ! ਸਰਪੰਚ ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਚੰਦ ਨਵਾ ਹੀ ਨਹੀਂ ਬਲਕਿ ਇਸ ਸੜਕ ਤੋਂ ਲੰਘਣ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਉਹਨਾ ਵੱਲੋਂ ਵੀ ਸਬੰਧਤ ਵਿਭਾਗ ਦ ਅਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਵੀ ਜਾਣੂ ਕਰਵਾਉਣ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਮੀਟਿੰਗਾਂ ਕਰ ਚੁੱਕੇ ਹਾਂ ਪਰ ਅਜੇ ਤੱਕ ਇਸ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ ਉਹਨਾ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੇਕਸੂਰ ਲੋਕਾਂ ਲਈ ਪਰੇਸ਼ਾਨੀ ਹੀ ਨਹੀਂ ਬਲਕਿ ਰੋਜ਼ਾਨਾ ਘਟਨਾਵਾਂ ਦਾ ਕਾਰਨ ਬਣ ਰਹੀ ਸੜਕ ਦੀ ਉਸਾਰੀ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ,ਤਾਂ ਕਿ ਆਮ ਜਨਤਾ ਦੀ ਪ੍ਰੇਸ਼ਾਨੀ ਤੁਰੰਤ ਦੂਰ ਹੋ ਸਕੇ!

 

LEAVE A REPLY

Please enter your comment!
Please enter your name here