ਸਿਵਲ ਹਸਪਤਾਲ ਦੀਆਂ ਲੈਬੋਰਟਰੀਆਂ ਬੰਦ ਰਹੀਆਂ ਮਰੀਜ ਹੋਏ ਪ੍ਰੇਸ਼ਾਨ ।

0
21

ਫਿਰੋਜ਼ਪੁਰ (ਅਸ਼ੋਕ ਭਾਰਦਵਾਜ) ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਅਸੋਸੀਏਸ਼ਨ ਦੇ ਸੱਦੇ ਤੇ ਅੱਜ ਜਿਲਾ ਪ੍ਰਧਾਨ ਮਨੋਜ ਗਰੋਵਰ ਦੀ ਅਗਵਾਹੀ ਵਿੱਚ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰਹੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲਾ ਜਨਰਲ ਸਕੱਤਰ ਰਾਕੇਸ਼ ਗਿੱਲ ਨੇ ਦੱਸਿਆ ਕਿ ਅੱਜ ਪੂਰੇ ਜਿਲੇ ਦੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਸਾਥੀਆਂ ਨੇ ਜਿਲਾ ਹਸਪਤਾਲ ਵਿਖੇ ਇਕੱਠੇ ਹੋ ਕੇ

ਆਪਣੀਆਂ ਵਾਜਿਬ ਮੰਗਾ ਨਾ ਮੰਨੇ ਜਾਣ ਤੇ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਅਤੇ ਓਹਨਾ ਦੀਆ ਮੰਗਾ ਜਿਵੇ ਕਿ ਲੈਬਾਰਟਰੀਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਨਾ ਦਿੱਤਾ ਜਾਵੇ , ਅਤੇ ਮੁਲਾਜਮਾਂ ਦੀ ਕਮੀ ਨੂੰ ਪੂਰਾ ਕਰ ਕੇ ਲੈਬਾਰਟਰੀਆਂ ਦਾ ਕੰਮ 24 ਘੰਟੇ ਚਲਾਇਆ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਵਿਚ ਸੋਧ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਰਖ ਕਾਲ

ਸਮੇਂ ਦੌਰਾਨ ਪੂਰੀ ਤਨਖਾਹ ਦਿਤੀ ਜਾਵੇ ਅਤੇ ਪਰਖ ਕਾਲ ਸਮਾਂ ਦੋ ਸਾਲ ਦਾ ਕੀਤਾ ਜਾਵੇ, ਕੱਚੇ ਮੁਲਾਜਮਾਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ ਆਦਿ ਹਨ। ਪ੍ਰਧਾਨ ਮਨੋਜ ਗਰੋਵਰ ਨੇ ਦੱਸਿਆ ਕਿ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਆਮ ਜਨਤਾ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਜਦੋ ਕਿ ਉਹਨਾਂ ਦੀਆ ਮੰਗਾ ਲੋਕ ਹਿੱਤੀ ਹਨ। ਉਹਨਾਂ ਦੱਸਿਆ ਕਿ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਅਸੋਸੀਏਸ਼ਨ

ਲੈਬਾਰਟਰੀਆਂ ਦਾ ਨਿੱਜੀਕਰਨ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰੇ ਗੀ । ਇਸ ਰੋਸ਼ ਪ੍ਰਦਰਸ਼ਨ ਵਿਚ ਵੱਖ ਵੱਖ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਅਰੁਣ ਸ਼ਰਮਾ, ਸੁਧੀਰ ਅਲਗਜੈਂਡਰ, ਰਜਨੀ ਓਬਰਾਏ, ਇੰਦਰਪਾਲ ਸਿੰਘ,ਅਜੈ ਕੱਕੜ,ਸੰਦੀਪ ਕੁਮਾਰ,ਅੰਗਰੇਜ ਸਿੰਘ ਪੁਰਬਾ, ਮੁਕੇਸ਼ ਕੰਬੋਜ, ਨਵਨੀਤ ਕੌਰ, ਰਾਜਤ ਆਦਿ ਨੇ ਵੀ ਸੰਬੋਧਨ ਕੀਤਾ।

Report : Ashok Bhardwaj

LEAVE A REPLY

Please enter your comment!
Please enter your name here