ਦੀਪਕ ਸ਼ਰਮਾ ਦੀ ਮੋਜੂਦਗੀ ਵਿੱਚ ਰਵਾਇਤੀ ਪਾਰਟੀਆਂ ਛੱਡ “ਆਪ” ਚ ਸ਼ਾਮਿਲ ਹੋਏ 20 ਪਰਿਵਾਰ !

0
40

ਫਿਰੋਜਪੁਰ (ਅਸ਼ੋਕ ਭਾਰਦਵਾਜ) ਹਲਕਾ ਗੁਰੂ ਹਰ ਸਹਾਏ ਪਿੰਡ ‘ਮਾੜੇ ਕਲਾਂ’ ਵਿਖੇ ਪਿੰਡ ਦੀ ਟੀਮ ਵੱਲੋਂ ਮੀਟਿੰਗ ਰੱਖੀ ਗਈ। ਜਿਸ ਵਿੱਚ ਦੀਪਕ ਸ਼ਰਮਾ (ਜਿਲਾ ਯੂਥ ਸੈਕਟਰੀ) ਆਮ ਆਦਮੀ ਪਾਰਟੀ ਹਲਕਾ ‘ਗੁਰੂ ਹਰ ਸਹਾਏ’ ਵਿਸ਼ੇਸ਼ ਤੋਰ ਤੇ ਹਾਜ਼ਿਰ ਰਹੇ ਜਿਨਾਂ ਨੇ ਕੇਜਰੀਵਾਲ ਜੀ ਦੀ ਪਹਿਲੀ ਬਿਜਲੀ ਗਰੰਟੀ ਮਹੀਨੇ ਦਾ 300 ਯੂਨਿਟ ਮੁਫ਼ਤ, 24 ਘੰਟੇ ਬਿਜਲੀ ਅਤੇ ਪੁਰਾਣੇ ਬਿੱਲ ਮਾਫ ਬਾਰੇ

ਜਾਣੂ ਕਰਵਾਇਆ ਗਿਆ ! ਜਿਸ ਕਰਕੇ ਕੇਜਰੀਵਾਲ ਜੀ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋਕੇ ਪਿੰਡ ਦੇ 20 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਆਪ ਦਾ ਪੱਲਾ ਫੜ੍ਹਿਆ। ਆਪ ਚ ਸ਼ਾਮਿਲ ਹੋਣ ਤੇ ਦੀਪਕ ਸ਼ਰਮਾ ਨੇ ਸਾਰਿਆਂ ਦੇ ਗਲ ਵਿੱਚ ਸਿਰੋਪੇ ਪਾ ਕੇ ਜੀ

ਆਇਆ ਕਿਹਾ ਤੇ ਸਭ ਨੂੰ ਵਿਸ਼ਵਾਸ ਦਿਵਾਇਆ ਕੇ ਆਪ ਦੀ ਸਰਕਾਰ ਬਣਨ ਤੇ ਸਭ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਸੋ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਹਮੇਸ਼ਾ ਤੁਹਾਡੇ ਇਸ ਦਿੱਤੇ ਹੋਏ

ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ ! ਇਸ ਮੌਕੇ ਆਪ ਟੀਮ ਸੀਨੀਅਰ ਆਗੂ ਰਾਮਪਾਲ ਆਜ਼ਾਦ ਜੀ, ਅਸ਼ਵਨੀ ਤਮੀਜਾ ਜੀ, ਕਰਨ ਵਧਵਾ ਜੀ, ਸਨੀ ਕੁਮਾਰ ਜੀ ਅਤੇ ਹੋਰ ਸਾਥੀ ਮੌਜੂਦ ਸਨ।

Report : Ashok Bhardwaj

LEAVE A REPLY

Please enter your comment!
Please enter your name here